ਵਾਰਾਣਸੀ, 25 ਸਤੰਬਰ 2026
ਬੈਲਜੀਅਮ ਤੋਂ ਸਮੁੰਦਰੀ ਰਸਤੇ ਓਡੀਸ਼ਾ ਦੇ ਪਾਰਾਦੀਪ ਪੋਰਟ ਪਹੁੰਚਿਆ ਕਰੀਬ 200 ਟਨ ਵਜ਼ਨੀ ਉਦਯੋਗਿਕ ਵੈਸਲ ਹੁਣ 308 ਪਹੀਆਂ ਵਾਲੇ ਵਿਸ਼ਾਲ ਮਲਟੀ-ਐਕਸਲ ਟਰੱਕ ਰਾਹੀਂ ਉੱਤਰ ਪ੍ਰਦੇਸ਼ ਪਹੁੰਚ ਗਿਆ ਹੈ। ਇਹ ਵੈਸਲ ਬਲਰਾਮਪੁਰ ਦੀ ਇੱਕ ਸ਼ੂਗਰ ਮਿੱਲ ਅਤੇ ਐਥਨੋਲ ਪਲਾਂਟ ਲਈ ਲਿਜਾਇਆ ਜਾ ਰਿਹਾ ਹੈ।
ਲਗਭਗ 100 ਫੁੱਟ ਲੰਬੇ ਇਸ ਵਿਸ਼ਾਲ ਟਰੱਕ ਨੂੰ ਸੋਸ਼ਲ ਮੀਡੀਆ ’ਤੇ ‘ਬਾਹੁਬਲੀ ਟਰੱਕ’ ਕਿਹਾ ਜਾ ਰਿਹਾ ਹੈ। ਭਾਰੀ ਵਜ਼ਨ ਕਾਰਨ ਇਸ ਦੀ ਰਫ਼ਤਾਰ ਵੀ ਬਹੁਤ ਘੱਟ ਹੈ ਅਤੇ ਇਹ ਇੱਕ ਦਿਨ ਵਿੱਚ ਕਰੀਬ 5 ਤੋਂ 10 ਕਿਲੋਮੀਟਰ ਹੀ ਤੈਅ ਕਰ ਰਿਹਾ ਹੈ।
🚧 ਵਾਰਾਣਸੀ ’ਚ 3 ਫੁੱਟਓਵਰ ਬ੍ਰਿਜ ਬਣ ਰਹੇ ਨੇ ਰੁਕਾਵਟ
ਵਾਰਾਣਸੀ ਵਿੱਚ ਇਸ ਵਿਸ਼ਾਲ ਕਨਸਾਈਨਮੈਂਟ ਨੂੰ ਲੰਘਾਉਣ ਲਈ ਤਿੰਨ ਫੁੱਟਓਵਰ ਬ੍ਰਿਜ ਦੇ ਕੁਝ ਹਿੱਸੇ ਅਸਥਾਈ ਤੌਰ ’ਤੇ ਹਟਾਏ ਜਾਣਗੇ। ਪ੍ਰਸ਼ਾਸਨ, NHAI ਅਤੇ ਹੋਰ ਵਿਭਾਗਾਂ ਦੀ ਟੀਮ ਨੇ ਰੂਟ ਦਾ ਸਾਂਝਾ ਨਿਰੀਖਣ ਕੀਤਾ ਹੈ। ਵੈਸਲ ਦੇ ਲੰਘਣ ਤੋਂ ਬਾਅਦ ਇਨ੍ਹਾਂ ਢਾਂਚਿਆਂ ਨੂੰ ਮੁੜ ਬਣਾਇਆ ਜਾਵੇਗਾ।
ਇਹ ਕਾਫ਼ਲਾ ਬਿਹਾਰ ਦੇ ਰੋਹਤਾਸ, ਗਿਆ, ਔਰੰਗਾਬਾਦ ਅਤੇ ਕੈਮੂਰ ਰਾਹੀਂ ਚੰਦੌਲੀ ਦੇ ਰਸਤੇ ਉੱਤਰ ਪ੍ਰਦੇਸ਼ ਵਿੱਚ ਦਾਖ਼ਲ ਹੋਇਆ ਹੈ। ਇਸ ਤੋਂ ਪਹਿਲਾਂ ਬਿਹਾਰ ਵਿੱਚ ਇਸ ਨੂੰ ਰੇਲਵੇ ਓਵਰਬ੍ਰਿਜ ਹੇਠੋਂ ਲੰਘਾਉਣ ਲਈ ਬਿਜਲੀ ਸਪਲਾਈ ਬੰਦ ਕਰਨ ਅਤੇ ਕੁਝ ਸਮੇਂ

