ਮੋਹਾਲੀ, 3 ਨਵੰਬਰ 2026

ਜਲੰਧਰ ਵਿੱਚ ਲੀਗ ਗੇੜ ਦੇ ਰੋਮਾਂਚਕ ਮੁਕਾਬਲਿਆਂ ਤੋਂ ਬਾਅਦ ਹੁਣ ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਦਾ ਅਗਲਾ ਪੜਾਅ ਮੋਹਾਲੀ ਵਿੱਚ ਸਜੇਗਾ। 4 ਅਤੇ 5 ਨਵੰਬਰ ਨੂੰ ਫੇਜ਼-9 ਸਥਿਤ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਅੰਤਰਰਾਸ਼ਟਰੀ ਹਾਕੀ ਸਟੇਡੀਅਮ ਵਿੱਚ ਸੈਮੀਫਾਈਨਲ ਅਤੇ ਤਮਗਾ ਮੁਕਾਬਲੇ ਖੇਡੇ ਜਾਣਗੇ।

ਭਾਰਤ ਦਾ ਸੈਮੀਫਾਈਨਲ ’ਚ ਕੋਰੀਆ ਨਾਲ ਮੁਕਾਬਲਾ

ਲੀਗ ਗੇੜ ਵਿੱਚ ਭਾਰਤੀ ਟੀਮ ਨੇ ਆਪਣੇ ਸਾਰੇ ਪੰਜ ਮੈਚ ਜਿੱਤ ਕੇ 15 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਭਾਰਤ ਨੇ ਆਖਰੀ ਲੀਗ ਮੈਚ ਵਿੱਚ ਦੱਖਣੀ ਕੋਰੀਆ ਨੂੰ 8-0 ਨਾਲ ਹਰਾਇਆ ਸੀ। ਹੁਣ ਦੋਵੇਂ ਟੀਮਾਂ 4 ਨਵੰਬਰ ਨੂੰ ਸੈਮੀਫਾਈਨਲ ਵਿੱਚ ਮੁੜ ਆਹਮੋ-ਸਾਹਮਣੇ ਹੋਣਗੀਆਂ।

ਜਾਪਾਨ ਅਤੇ ਮਲੇਸ਼ੀਆ ਵਿਚਾਲੇ ਦੂਜਾ ਸੈਮੀਫਾਈਨਲ

ਦੂਜੇ ਸੈਮੀਫਾਈਨਲ ਵਿੱਚ ਜਾਪਾਨ ਅਤੇ ਮਲੇਸ਼ੀਆ ਦੀਆਂ ਟੀਮਾਂ ਭਿੜਨਗੀਆਂ। ਜਾਪਾਨ ਨੇ ਲੀਗ ਗੇੜ ਵਿੱਚ ਦੂਜਾ ਅਤੇ ਮਲੇਸ਼ੀਆ ਨੇ ਤੀਜਾ ਸਥਾਨ ਹਾਸਲ ਕੀਤਾ ਹੈ।

4 ਨਵੰਬਰ ਦੇ ਮੁਕਾਬਲਿਆਂ ਦਾ ਸਮਾਂ

ਦੁਪਹਿਰ 2 ਵਜੇ: ਚੀਨ ਬਨਾਮ ਬੰਗਲਾਦੇਸ਼ (5ਵੇਂ-6ਵੇਂ ਸਥਾਨ ਲਈ)

ਸ਼ਾਮ 4:30 ਵਜੇ: ਜਾਪਾਨ ਬਨਾਮ ਮਲੇਸ਼ੀਆ (ਪਹਿਲਾ ਸੈਮੀਫਾਈਨਲ)

ਸ਼ਾਮ 7 ਵਜੇ: ਭਾਰਤ ਬਨਾਮ ਦੱਖਣੀ ਕੋਰੀਆ (ਦੂਜਾ ਸੈਮੀਫਾਈਨਲ)

ਦਰਸ਼ਕਾਂ ਲਈ ਮੁਫ਼ਤ ਐਂਟਰੀ, ਡਿਜੀਟਲ ਪਾਸ ਲਾਜ਼ਮੀ

ਦਰਸ਼ਕਾਂ ਲਈ ਸਟੇਡੀਅਮ ਵਿੱਚ ਦਾਖ਼ਲਾ ਮੁਫ਼ਤ ਰੱਖਿਆ ਗਿਆ ਹੈ, ਪਰ ਮੈਚ ਦੇਖਣ ਲਈ ਡਿਜੀਟਲ ਐਂਟਰੀ ਪਾਸ ਲੈਣਾ ਜ਼ਰੂਰੀ ਹੋਵੇਗਾ। ਦਰਸ਼ਕ Ticketgenie ਦੀ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਰਜਿਸਟ੍ਰੇਸ਼ਨ ਕਰਕੇ ਆਪਣੀ ਪਸੰਦ ਦਾ ਮੈਚ ਚੁਣ ਸਕਦੇ ਹਨ।

5 ਨਵੰਬਰ ਨੂੰ ਹੋਵੇਗਾ ਖ਼ਿਤਾਬੀ ਮੁਕਾਬਲਾ

5 ਨਵੰਬਰ ਨੂੰ ਸ਼ਾਮ 4:30 ਵਜੇ ਕਾਂਸੀ ਦੇ ਤਮਗੇ ਲਈ ਮੈਚ ਅਤੇ ਸ਼ਾਮ 7 ਵਜੇ ਫਾਈਨਲ ਖੇਡਿਆ ਜਾਵੇਗਾ। ਸਟੇਡੀਅਮ ਵਿੱਚ ਪੰਜਾਬੀ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਲਾਈਵ ਪੇਸ਼ਕਾਰੀਆਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪ੍ਰਬੰਧਕਾਂ ਨੂੰ ਦੋ ਦਿਨਾਂ ਦੌਰਾਨ ਕਰੀਬ 13 ਹਜ਼ਾਰ ਦਰਸ਼ਕਾਂ ਦੇ ਪਹੁੰਚਣ ਦੀ ਉਮੀਦ ਹੈ।

Leave a Reply

Your email address will not be published. Required fields are marked *