ਚੰਡੀਗੜ੍ਹ, 28 ਅਕਤੂਬਰ 2026

ਪੰਜਾਬ ਵਿੱਚ ਸਰਦੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਨਵੇਂ ਸ਼ਡਿਊਲ ਅਨੁਸਾਰ ਸੂਬੇ ਦੇ ਸਰਕਾਰੀ, ਨਿੱਜੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 2 ਨਵੰਬਰ 2026 ਤੋਂ ਬਦਲ ਜਾਵੇਗਾ। ਇਹ ਸਮਾਂ-ਸਾਰਣੀ 28 ਫਰਵਰੀ 2027 ਤੱਕ ਲਾਗੂ ਰਹੇਗੀ।

ਜਾਣੋ ਸਕੂਲਾਂ ਦਾ ਨਵਾਂ ਸਮਾਂ

ਪ੍ਰਾਇਮਰੀ ਸਕੂਲ: ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ।

ਮਿਡਲ ਤੋਂ ਸੀਨੀਅਰ ਸੈਕੰਡਰੀ ਸਕੂਲ: ਸਵੇਰੇ 9 ਵਜੇ ਤੋਂ ਦੁਪਹਿਰ 3:20 ਵਜੇ ਤੱਕ।

ਨਵੀਂ ਸਮਾਂ-ਸਾਰਣੀ ਸੂਬੇ ਦੇ 19,000 ਤੋਂ ਵੱਧ ਸਕੂਲਾਂ ’ਤੇ ਲਾਗੂ ਹੋਵੇਗੀ।

ਮੌਸਮ ਵਿੱਚ ਤਬਦੀਲੀ ਕਾਰਨ ਲਿਆ ਫ਼ੈਸਲਾ

ਠੰਢ ਵਧਣ ਦੇ ਮੱਦੇਨਜ਼ਰ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਰੱਖਿਆ ਗਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਸਵੇਰ ਦੀ ਠੰਢ ਤੋਂ ਬਚਾਇਆ ਜਾ ਸਕੇ। ਇਸ ਤਬਦੀਲੀ ਨਾਲ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਵੇਂ ਸਮੇਂ ਅਨੁਸਾਰ ਆਪਣੀ ਰੋਜ਼ਾਨਾ ਦੀ ਰੁਟੀਨ ਬਣਾਉਣੀ ਪਵੇਗੀ।

ਕਦੋਂ ਤੱਕ ਰਹੇਗਾ ਨਵਾਂ ਸਮਾਂ?

ਇਹ ਸਰਦੀਆਂ ਵਾਲਾ ਸ਼ਡਿਊਲ 2 ਨਵੰਬਰ 2026 ਤੋਂ 28 ਫਰਵਰੀ 2027 ਤੱਕ ਲਾਗੂ ਰਹੇਗਾ। ਇਸ ਤੋਂ ਬਾਅਦ ਮੌਸਮ ਦੇ ਹਿਸਾਬ ਨਾਲ ਸਕੂਲਾਂ ਦੇ ਸਮੇਂ ਵਿੱਚ ਮੁੜ ਤਬਦੀਲੀ ਕੀਤੀ ਜਾ ਸਕਦੀ ਹੈ।

Leave a Reply

Your email address will not be published. Required fields are marked *