
ਜ਼ਰਾ ਸੋਚੋ
ਕਿਡਨੀ ਦਿਵਸ !
ਕਿਡਨੀ ( ਗੁਰਦਾ ) ਸਰੀਰ ਦਾ ਮਹੱਤਵਪੂਰਨ ਅੰਗ ਹੈ ਜਿਸ ਨੂੰ ਸਰੀਰ ਦੀ ਛਾਨਣੀ ਵੀ ਕਿਹਾ ਜਾਂਦਾ ।
ਕਿਡਨੀ ਡੇ ਹਰ ਸਾਲ ਮਾਰਚ ਦੇ ਦੂਸਰੇ ਵੀਰਵਾਰ ਮਨਾਇਆ ਜਾਂਦਾ ਤੇ ਇਸ ਦਿਨ ਕਿਡਨੀ ਦੇ ਰੋਗਾਂ, ਇਲਾਜ ਅਤੇ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਂਦਾ। ਅੱਜ 12 .3.2026 ਕਿਡਨੀ ਡੇ ਹੈ ।
ਸਰੀਰ ਵਿੱਚ ਦੋ ਕਿਡਨੀਆਂ ਹੁੰਦੀਆਂ ਜੋ ਸਰੀਰ ਦੀ ਸੱਜੀ ਅਤੇ ਖੱਬੀ ਵੱਖੀ ਵਿੱਚ ਹੁੰਦੀਆਂ । ਪਰ ਕਈ ਲੋਕਾਂ ਦੇ ਇੱਕ ਹੀ ਕਿਡਨੀ ਹੁੰਦੀ , ਜਿਸ ਨਾਲ ਵੀ ਸਰੀਰ ਦੀ ਸਾਰੀ ਜਰੂਰਤ ਪੂਰੀ ਹੋ ਜਾਂਦੀ । “ ਇਸੇ ਕਰਕੇ ਇੱਕ ਕਿਡਨੀ ਦਾਨ ਕਰਨ ਵਾਲੇ ਦੇ ਸਰੀਰ ਨੂੰ ਫ਼ਰਕ ਨਹੀਂ ਪੈਂਦਾ ਅਤੇ ਕਿਡਨੀ ਲੈਣ ਵਾਲੇ ਦਾ ਸਰੀਰ ਚੱਲਣ ਲੱਗ ਜਾਂਦਾ ।”
ਕਿਡਨੀ ਦਾ ਮੁੱਖ ਕੰਮ ਸਰੀਰ ਵਿੱਚ ਬਣੇ ਟੌਕਸਿਨ ਨੂੰ ਪਿਸ਼ਾਬ ਰਾਹੀਂ ਬਾਹਰ ਕੱਡਣਾ ਅਤੇ ਸਰੀਰ ਵਿਚੋਂ ਵਾਧੂ ਪਾਣੀ ਨੂੰ ਪਿਸ਼ਾਬ ਬਣਾ ਕੇ ਬਾਹਰ ਕੱਡਣਾ ਹੈ ਭਾਵੇਂ ਕਈ ਹੋਰ ਕੰਮ ਵੀ ਹੁੰਦੇ ।
ਜੇਕਰ ਪਿਸ਼ਾਬ ਬਹੁਤ ਜ਼ਿਆਦਾ ਜਾਂ ਫਿਰ ਬਹੁਤ ਘੱਟ ਆਵੇ ਤਾਂ ਕਿਡਨੀ ਦੇ ਟੈਸਟ ਜਰੂਰ ਕਰਵਾਉਣੇ ਚਾਹੀਦੇ। ਪੈਰਾਂ ਜਾਂ ਅੱਖਾਂ ਥੱਲੇ ਸੋਜਸ , ਵੱਖੀਆਂ ਵਿਚ ਦਰਦ , ਭਾਰ ਘੱਟਣਾ , ਭੁੱਖ ਨਾ ਲੱਗਣਾ, ਪਿਸ਼ਾਬ ਵਿਚ ਜਲਣ / ਬੁਖਾਰ ਆਦਿ ਆਦਿ ਵੀ ਕਿਡਨੀ ਬਿਮਾਰੀ ਦੀਆਂ ਨਿਸ਼ਾਨੀਆਂ ਹੋ ਸਕਦੀਆਂ।
ਕਿਡਨੀ ਬਿਮਾਰੀ ਹੋਣ ਦੇ ਕਾਰਨ
ਸ਼ੂਗਰ ,
ਹਾਈ ਬਲੱਡ ਪ੍ਰੈਸ਼ਰ,
ਮੋਟਾਪਾ,
ਗੰਦਾ ਪਾਣੀ ,
ਮਿਲਾਵਟ ਵਾਲਾ ਖਾਣੇ,
ਦਰਦ ਵਾਲੀਆਂ ਗੋਲੀਆਂ ਦੀ ਲਗਾਤਾਰ ਵੱਧ ਵਰਤੋਂ,
ਕਿਡਨੀ ਪਥਰੀਆਂ,
ਪਿਸ਼ਾਬ ਇਨਫੈਕਸ਼ਨ ,
ਆਦਿ ਆਦਿ।
ਕਿਡਨੀ ਦੀਆਂ ਬਿਮਾਰੀਆਂ ਕੁੱਲ ਬਿਮਾਰੀਆਂ ਦਾ ਤਕਰੀਬਨ 15-17 % ਹੁੰਦੀਆਂ । ਪੰਜਾਬ ਵਿਚ ਤਕਰੀਬਨ 6000-8000 ਕਿਡਨੀ ਦੇ ਸਲਾਨਾ ਮਰੀਜ਼ਾਂ ਨੂੰ ਡਾਇਲਸਿਜ ਦੀ ਜਰੂਰਤ ਪੈਂਦੀ ਪਰ ਤਕਰੀਬਨ ਅੱਧੇ ਹੀ ਮਰੀਜ਼ ਡਾਇਲਸਜ ਦਾ ਫ਼ਾਇਦਾ ਉਠਾ ਪਾਉਂਦੇ ।
ਡਾਇਲਸਜ ਨਾ ਕਰਵਾਉਣ ਦੇ ਕਈ ਕਾਰਨ ਹਨ, ਜਿਹਨਾਂ ਵਿੱਚ ਡਾਕਟਰੀ ਸਹੂਲਤਾਂ/ ਮਸ਼ੀਨਾਂ ਦੀ ਘਾਟ, ਜਾਗਰੂਕਤਾ ਦੀ ਘਾਟ ਅਤੇ ਵੱਧ ਖ਼ਰਚਾ ਆਦਿ ਆਦਿ।
ਡਾਇਲਸਿਜ ਦੀਆਂ ਸਹੂਲਤਾਂ ਬਹੁਤੇ ਜ਼ਿਲਿਆਂ ਵਾਲੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਉਪਲਬਧ ਹਨ ਪਰ ਕਿਡਨੀ ਮਾਹਰਾਂ ਅਤੇ ਸਿਖਿਅਤ ਸਟਾਫ ਦੀ ਘਾਟ ਕਰਕੇ ਕਈ ਮਰੀਜ਼ਾਂ ਨੂੰ ਮੁਸ਼ਕਲਾਂ ਆਉਂਦੀਆਂ ।
ਪੰਜਾਬ ਵਿੱਚ ਬਹੁਤ ਸਾਰੀਆਂ ਐਨ ਜੀ ਓਜ ਵੀ ਮੁਫਤ ਜਾਂ ਥੋੜ੍ਹੇ ਪੈਸੇ ਲੈ ਕੇ ਡਾਇਲਸਿਜ ਦੀਆਂ ਸੇਵਾਵਾਂ ਦੇ ਰਹੀਆਂ। ਬਹੁਤ ਸਾਰੇ ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਡਾਇਲਸਿਜ ਸੇਵਾਵਾਂ ਮਿਲਦੀਆਂ ਪਰ ਉੱਥੇ ਖ਼ਰਚਾ ਕਾਫ਼ੀ ਜ਼ਿਆਦਾ ਹੁੰਦਾ।
ਇੱਕ ਡਾਇਲਸਿਜ ਤੇ ਤਕਰੀਬਨ 3-4 ਘੰਟੇ ਲਗਦੇ, ਜਿਸ ਤੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ/ ਮਾਮੂਲੀ ਖਰਚਾ ਅਤੇ ਪ੍ਰਾਈਵੇਟ ਹਸਪਤਾਲਾਂ/ ਐਨ ਜੀ ਓਜ ਵਿੱਚ 500- 4000 ਰੁਪਏ ਤੱਕ ਖਰਚਾ ਆਉਂਦਾ।
ਦੋਨੋ ਕਿਡਨੀਆਂ ਖਰਾਬ ਹੋਣ ਦੀ ਹਾਲਤ ਵਿੱਚ ਕਿਡਨੀ ਟਰਾਂਸਪਲਾਂਟ ਕੀਤੀ ਜਾ ਸਕਦੀ ਪਰ ਉਸ ਵਾਸਤੇ SOTTO/ NOTTO ( state organ transplantation And tissue organisation/ national organ transplantation and tissue organisation) ਅਧੀਨ ਨਿਯਮ ਬਣੇ ਹੋਏ ਅਤੇ ਮੰਨਜੂਰੀ ਲੈਣੀ ਪੈਂਦੀ।
ਕਿਡਨੀ ਅਪਣੇ ਖੂਨ ਦੇ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਹੀ ਲਈ ਜਾ ਸਕਦੀ ਕਿਉਂਕਿ ਕਿਡਨੀ ਵੇਚਣ ਅਤੇ ਖਰੀਦਣ ਤੇ ਬੈਨ ਹੈ । ਕਿਡਨੀ ਖਰੀਦਣ ਅਤੇ ਵੇਚਣ ਵਾਲੇ ਨੂੰ ਸਜ਼ਾ ਅਤੇ ਜੁਰਮਾਨਾ ਹੋ ਸਕਦਾ ।
ਪਰ ਬਰੇਨ ਡੈੱਥ ਕੇਸਾਂ ਵਿੱਚ ਮਰੀਜ਼ ਦੇ ਰਿਸ਼ਤੇਦਾਰਾਂ ਦੀ ਮਰਜ਼ੀ ਨਾਲ ਵੀ ਕਿਡਨੀ ਅਤੇ ਹੋਰ ਅੰਗ ਜਰੂਰਤਮੰਦ ਮਰੀਜ਼ਾਂ ਨੂੰ ਦਾਨ ਕੀਤੇ ਜਾ ਸਕਦੇ।ਦਾਨ ਕੀਤੇ ਅੰਗਾਂ ਵਿੱਚ ਕਿਡਨੀ, ਲਿਵਰ, ਅੱਖਾਂ, ਪੈਨਕਰੀਆਸ,ਚਮੜੀ ਆਦਿ ਹੁੰਦੇ।
ਕਿਡਨੀ ਦੀਆਂ ਬਿਮਾਰੀਆਂ ਦੇ ਵੱਧ ਰਹੇ ਅੰਕੜਿਆਂ ਨੂੰ ਦੇਖਦੇ ਹੋਏ ਸਰਕਾਰ ਨੂੰ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਸਟਾਫ ਦੀਆਂ ਸਹੂਲਤਾਂ ਵੱਧ ਉਪਲਬਧ ਕਰਵਾ ਕੇ ਮੁਫ਼ਤ ਡਾਇਲਸਿਜ ਸੇਵਾਵਾਂ ਵਿੱਚ ਵਾਧਾ ਕਰਨਾ ਚਾਹੀਦਾ।
👉👉 ਸਾਰੀਆਂ ਐਨਜੀਓ ਜੋ ਸਿਹਤ ਸੇਵਾਵਾਂ ਵਿੱਚ ਵੱਡੇ ਪੱਧਰ ਤੇ ਮਦਦ ਕਰ ਰਹੀਆਂ, ਉਹਨਾਂ ਨੂੰ ਮੇਰੇ ਵੱਲੋਂ ਅਤੇ ਜੋ ਮਰੀਜ਼ ਫ਼ਾਇਦਾ ਲੈ ਰਹੇ ਸਾਰਿਆਂ ਵਲੋਂ ਧੰਨਵਾਦ ਅਤੇ ਆਸ ਕਿ ਪੰਜਾਬੀ ਅਪਣੇ ਸੁਭਾਅ ਮੁਤਾਬਕ ਹੋਰ ਵੀ ਵੱਧ ਚੜ੍ਹ ਕੇ ਮਰੀਜਾਂ ਦੀ ਸੇਵਾ ਵਿੱਚ ਹਿਸਾ ਪਾਉਂਦੇ ਰਹਿਣਗੇ।
👉👉👉 ਯਾਦ ਰੱਖੋ ਜੇਕਰ ਐਨ ਜੀ ਓ ਡਾਇਲਸਿਜ ਦੀਆਂ ਸੇਵਾਵਾਂ ਨਾ ਦੇਣ ਤਾਂ ਬਹੁਤ ਸਾਰੇ ਮਰੀਜ਼ ਸਰਕਾਰ ਦੇ ਸਹਾਰੇ ਡਾਇਲਸਿਜ ਤੋਂ ਵਾਂਝੇ ਰਹਿ ਜਾਣਗੇ ਜਾਂ ਵੱਡੇ ਖਰਚੇ ਦਾ ਭਾਰ ਝੱਲਣਗੇ।
ਸਰਕਾਰਾਂ ਸਿਹਤ ਨੀਤੀ ਬਣਾਉਣ , ਵੋਟ ਨੀਤੀ ਨਹੀਂ ।
ਪੰਜਾਬ ਵਸੇਗਾ ਕੰਮ ਦੇ ਨਾਲ।
ਜੈ ਕਿਰਤ
ਡਾ ਦਲੇਰ ਸਿੰਘ ਮੁਲਤਾਨੀ
ਸਿਵਲ ਸਰਜਨ ( ਰਿਟਾ )
9814127296
7717319896
