
28 ਮਈ, 2026
ਗ਼ਦੂਦ (ਗ਼ਦੂਦਾਂ) ਸਰੀਰ ਦਾ ਇਕ ਐਸਾ ਅੰਗ ਹੈ ਜਿਸ ਨੂੰ ਔਰਤਾਂ ਦੀ ਬੱਚੇਦਾਨੀ ਦੇ ਸੰਬੰਧ ਵਿੱਚ ਵੀ ਕਈ ਵਾਰ ਚਰਚਾ ਕੀਤੀ ਜਾਂਦੀ ਕਿਉਂਕਿ ਦੋਵੇਂ ਹਾਰਮੋਨਜ ਨਾਲ ਕੰਟਰੋਲ ਹੁੰਦੇ ਤੇ ਮੇਨੂਪਾਜ ਨਾਲ ਸਬੰਧਤ ਵੀ ਹੁੰਦੇ । ਯਾਦ ਰੱਖੋ ਜਿਵੇਂ ਔਰਤਾਂ ਦਾ ਮੇਨੂਪਾਜ ਹੁੰਦਾ , ਕੁਝ ਇਸੇ ਤਰ੍ਹਾਂ ਦਾ ਆਦਮੀਆਂ ਦਾ ਮੇਨੂਪਾਜ ਵੀ ਹੁੰਦਾ ਪਰ ਔਰਤਾਂ ਦਾ ਮੇਨੂਪਾਜ ਔਸਤਨ ਪੰਤਾਲੀ ਸਾਲ ਅਤੇ ਬੰਦਿਆਂ ਦਾ ਮੇਨੂਪਾਜ ਔਸਤਨ ਪੰਜ ਸਾਲ ਬਾਅਦ ਤਕਰੀਬਨ ਪੰਜਾਹ ਸਾਲ ਦੀ ਉਮਰ ਤੇ ਹੁੰਦਾ ।
ਬੱਚੇਦਾਨੀ ਸਰੀਰ ਵਿੱਚ ਉਸ ਸਮੇਂ ਤੱਕ ਜਰੂਰੀ ਜਦੋਂ ਤੱਕ ਔਰਤ ਨੇ ਬੱਚੇ ਨੂੰ ਜਨਮ ਦੇਣਾ । ਇਸੇ ਕਰਕੇ ਕਈ ਵਾਰ ਡਾਕਟਰ ਕਹਿ ਦਿੰਦੇ ਕਿ ਜੇਕਰ ਬੱਚੇ ਦੀ ਜਰੂਰਤ ਨਹੀਂ ਤਾਂ ਫਿਰ ਬੱਚੇ ਦਾਨੀ ਨੂੰ ਕੱਢਣ ਵਿੱਚ ਹੀ ਫ਼ਾਇਦਾ ਜਦੋਂ ਔਰਤ ਨੂੰ ਮਾਹਵਾਰੀ ਜ਼ਿਆਦਾ ਜਾਂ ਦਰਦ ਜਾਂ ਫਿਰ ਰਸੌਲੀ ਆਦਿ ਬਣ ਗਈ ਹੋਵੇ।
ਇਸੇ ਤਰ੍ਹਾਂ ਗ਼ਦੂਦ ਦਾ ਸਰੀਰ ਵਿੱਚ ਕੰਮ ਉਦੋਂ ਤੱਕ ਜ਼ਿਆਦਾ ਹੁੰਦਾ ਜਦੋਂ ਤੱਕ ਆਦਮੀ ਦੀ ਸੈਕਸ ਵਾਲੀ ਉਮਰ ਹੈ ਕਿਉਂਕਿ ਗ਼ਦੂਦ ਦਾ ਕੰਮ ਵੀ ਸ਼ੁਕਰਾਣੂ ( sperm ) ਨੂੰ ਚਲਾਉਣ ਲਈ ਰਸ ( fluid ) ਪੈਦਾ ਕਰਨਾ ਹੁੰਦਾ ਜਿਸ ਨਾਲ ਸੁਕਰਾਣੂ ਅਪਣੀ ਮੁਵਮੈਂਟ ਕਰ ਸਕਣ ।
ਗ਼ਦੂਦ ਪਿਸ਼ਾਬ ਵਾਲੀ ਥੈਲੀ ਦੇ ਥੱਲੇ ਦਾ ਅੰਗ ਜੋ ਪੇਟ ਦੇ ਅੰਦਰ ਹੁੰਦਾ ਜਿਸ ਵਿਚ ਪਿਸ਼ਾਬ ਵਾਲੀ ਨਾਲੀ ਸੈਂਟਰ ਵਿਚ ਹੁੰਦੀ ਤੇ ਫਿਰ ਪਿਸ਼ਾਬ ਰਸਤੇ ( ਪੀਨਸ ) ਰਾਹੀਂ ਪਿਸ਼ਾਬ ਬਾਹਰ ਕੱਢਦੀ।
ਉਮਰ ਦੇ ਹਿਸਾਬ ਨਾਲ ਜਦੋਂ ਮੇਲ ਮੇਨੂਪਾਜ ( ਔਸਤਨ 50 ਸਾਲ) ਤੋਂ ਬਾਅਦ ਜਿਵੇਂ ਸਰੀਰ ਵਿੱਚ ਮੇਲ ਹਾਰਮੋਨ ( ਟੈਸਟੋਸਟੀਰੋਨ ) ਦਾ ਬਦਲਾਵ ਆਉਂਦਾ ਤਾਂ ਗ਼ਦੂਦ ਦਾ ਸਾਈਜ ਕਈ ਵਾਰ ਵੱਧਣ ਲੱਗਦਾ ਜੋ ਪਿਸ਼ਾਬ ਵਾਲੀ ਨਾਲੀ ਤੇ ਭਾਰ ਪਾਉਣਾ ਸ਼ੁਰੂ ਕਰ ਦਿੰਦਾ ਜਿਸ ਕਰਕੇ ਸ਼ੁਰੂ ਵਿੱਚ ਪਿਸ਼ਾਬ ਪੂਰੀ ਧਾਰ ਨਾਲ ਨਹੀਂ ਨਿਕਲਦਾ ਤੇ ਬਾਰ ਬਾਰ ਆਉਂਦਾ ਅਤੇ ਅੰਦਰ ਰੁਕਣ ਲੱਗ ਜਾਂਦਾ ਤੇ ਕਈ ਵਾਰ ਪਿਸ਼ਾਬ ਪੂਰਾ ਬੰਦ ਵੀ ਹੋ ਜਾਂਦਾ ਜੋ ਕਈ ਵਾਰ ਖਤਰਨਾਕ ਹਾਲਾਤ ਪੈਦਾ ਕਰ ਦਿੰਦੇ।
ਔਰਤਾਂ ਵਿਚ ਜਦੋਂ ਮੇਨੂਪਾਜ ਹੁੰਦਾ ਤਾਂ ਹਾਰਮੋਨਜ ਘੱਟਣ ਕਰਕੇ ਬੱਚੇਦਾਨੀ ਸੁੰਗੜ ਜਾਂਦੀ ਪਰ ਆਦਮੀਆਂ ਵਿੱਚ ਹਾਰਮੋਨਜ ਬਦਲਾਵਾਂ ਕਰਕੇ ਗ਼ਦੂਦ ਵੱਧਣ ਵੀ ਲੱਗ ਜਾਂਦੇ ।
ਇਹੀ ਇੱਕ ਕਾਰਨ ਸੀ ਕਿ ਵਿਆਹ ਤੋਂ ਪਹਿਲਾਂ ਕੁੜੀਆਂ ਦੀ ਉਮਰ ਮੁੰਡਿਆਂ ਦੇ ਮੁਕਾਬਲੇ ਤਕਰੀਬਨ ਪੰਜ ਚਾਰ ਘੱਟ ਹੋਣੀ ਚਾਹੀਦੀ ਮੰਨੀ ਜਾਦੀ ਸੀ ਤਾਂ ਕਿ ਹਾਰਮੋਨਜ ਨਾਲ ਸਰੀਰ ਵਿੱਚ ਆਉਂਦੀਆਂ ਤਬਦੀਲੀਆਂ ਇੱਕੋ ਸਮੇਂ ਆਉਣ ਤੇ ਆਪਸੀ ਤਾਲ ਮੇਲ ਵਿੱਚ ਕਮੀ ਨਾ ਆਵੇ ।
ਗ਼ਦੂਦ ਬਹੁਤੀ ਵਾਰ ਤਾਂ ਉਮਰ ਨਾਲ ਜਾਂ ਰਸੌਲੀ ਨਾਲ ਵਧਦੇ ਪਰ ਕਈ ਵਾਰ ਕਿਸੇ ਇੰਫੈਕਸਨ ਨਾਲ ਵੀ ਵਧਦੇ ਜੋ ਅਸਿਥਾਈ ਹੁੰਦੇ ਤੇ ਦਵਾਈਆਂ ਨਾਲ ਠੀਕ ਹੋ ਜਾਂਦੇ।
ਕਈ ਵਾਰ ਗ਼ਦੂਦ ਕਿਸੇ ਰਸੌਲੀ ਨਾਲ ਵਧਦੇ। ਜੇਕਰ ਆਮ ਰਸੌਲੀ ਤਾਂ ਬੀ ਪੀ ਐਚ ( benign prostatic hyperplasia) ਕਹਿੰਦੇ ਪਰ ਕਈ ਵਾਰ ਗ਼ਦੂਦ ਦਾ ਕੈਂਸਰ ਵੀ ਹੁੰਦਾ ।
ਅੱਧਖੜ ਉਮਰ ਤੋਂ ਬਾਅਦ ਜੇਕਰ ਪਿਸ਼ਾਬ ਪੂਰੀ ਤਰ੍ਹਾਂ ਖੁੱਲ ਕੇ ਨਾ ਆਏ ਤਾਂ ਡਾਕਟਰੀ ਸਲਾਹ ਮੁਤਾਬਕ ਅਲਟਰਾ ਸਾਉਡ ਤੇ ਜੇ ਜ਼ਰੂਰਤ ਹੋਵੇ ਤਾਂ ਖੂਨ ਦਾ ਟੈਸਟ ਪੀ ਐਸ ਏ ਵੀ ਕਰਵਾ ਲੈਣਾ ਚਾਹੀਦਾ । ਪਹਿਲੇ ਸਮਿਆਂ ਵਿੱਚ ਗਦੂਦ ਨੂੰ ਕਈ ਵਾਰ ਡਾਕਟਰ ਉਂਗਲ ਨਾਲ ਟੱਟੀ ਰਸਤੇ ਵੀ ਚੈੱਕ ਕਰ ਲੈਂਦੇ ਜਿਸ ਨੂੰ ਪੀ ਆਰ ( per rectum) ਕਹਿੰਦੇ।
ਉਂਗਲ ਦੇਣਾ ਜਾਂ ਉਂਗਲ ਲੈਣਾ ਇਕ ਮਸ਼ਹੂਰ ਸਮਾਜਿਕ ਕਹਾਵਤ ਵੀ ਕਿਉਂਕਿ ਆਦਮੀ ਦੀ ਕੁਝ ਪਹਿਚਾਣ ( ਉਮਰ / ਸਿਆਣਪ ) ਦਾ ਪਤਾ ਲੱਗ ਜਾਂਦਾ ਜਿਵੇਂ ਮੈਂ ਲਿਖਿਆ ਕਿ ਡਾਕਟਰ ਉਗਲ ਨਾਲ ਗ਼ਦੂਦਾਂ ਦੀ ਸਥਿਤੀ ਬਹੁਤ ਵਾਰ ਪਹਿਚਾਣ ਲੈਂਦੇ ਸੀ।
ਕਈ ਵਾਰ ਵਧੇ ਹੋਏ ਪੀ ਐਸ ਏ ਕੈਂਸਰ ਦਾ ਕਾਰਨ ਵੀ ਹੁੰਦਾ ਭਾਵੇਂ ਪੀ ਐਸ ਏ ਵਧਣ ਦੇ ਕਈ ਹੋਰ ਕਾਰਨ ਵੀ ਹੋ ਸਕਦੇ। ਗ਼ਦੂਦ ਦਾ ਵੱਧਣਾ ਸੈਕਸ / ਖੁਰਾਕ ਨਾਲ ਭਾਵੇਂ ਸਿੱਧਾ ਸਬੰਧ ਨਹੀਂ , ਪਰ ਫਿਰ ਵੀ ਖੁਰਾਕ ਆਦਿ ਕਈ ਵਾਰ ਦੂਸਰੀਆਂ ਬਿਮਾਰੀਆਂ ਨਾਲ ਮਿਲ ਕੇ ਗ਼ਦੂਦ ਦੇ ਬਦਲਾਵ ਵੀ ਕਰਦੀਆਂ।
ਗ਼ਦੂਦ ਵਧਣ ਦੇ ਕਾਰਨਾਂ ਦਾ ਪਤਾ ਲੱਗਾ ਕਿ ਦਵਾਈਆਂ ਨਾਲ ਇਲਾਜ ਵੀ ਕੀਤਾ ਜਾਂਦਾ ਜਾਂ ਫਿਰ ਉਪਰੇਸ਼ਨ ਨਾਲ ਠੀਕ ਕੀਤਾ ਜਾਂਦਾ ।
ਉਪਰੇਸ਼ਨ ਹੇਠਾਂ ਲਿਖੇ ਤਰੀਕੇ ਨਾਲ ਹੁੰਦੇ—-
ਪਿਸ਼ਾਬ ਰਸਤੇ ਮਸ਼ੀਨੀ ਤਕਨੀਕ ਨਾਲ ।
ਪੇਟ ਰਸਤੇ ਕੱਟ ਕੇ ਕੱਢਣਾ ।
ਗ਼ਦੂਦ ਦੀ ਖੂਨ ਨਾੜੀ ਬੰਦ ਕਰਕੇ ਜੋ ਸਾਰੇ ਮਰੀਜ਼ਾਂ ਲਈ ਨਹੀਂ ਤੇ ਅਜੇ ਤੱਕ ਤਰੀਕਾ ਵੀ ਨਵਾਂ ਹੈ ।
ਅੱਧਖੜ ਬੰਦਿਆਂ ਨੂੰ ਪਿਸ਼ਾਬ ਰੁਕਣ ਦੀ ਛੋਟੀ ਮੋਟੀ ਮੁਸ਼ਕਲ ਸ਼ੁਰੂ ਹੋਣ ਤੇ ਡਾਕਟਰ ਨਾਲ ਸਲਾਹ ਬਹੁਤ ਜਰੂਰੀ ਤਾਂ ਕਿ ਵਧਦੀ ਉਮਰ ਦੀਆਂ ਬਿਮਾਰੀਆਂ ਦਾ ਸਮੇਂ ਸਿਰ ਇਲਾਜ/ ਕੰਟਰੋਲ ਹੋ ਸਕੇ।
