ਨਵੀਂ ਦਿੱਲੀ, 20 ਨਵੰਬਰ , 2026

ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਸੰਮਨ ਜਾਰੀ ਕੀਤੇ ਗਏ ਹਨ। ਕੇਂਦਰੀ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਫੰਡ ਟ੍ਰਾਂਸਫਰ ਨਾਲ ਜੁੜੇ ਮਾਮਲੇ ਵਿੱਚ ਪੁੱਛਗਿੱਛ ਲਈ ਜਲੰਧਰ ਸਥਿਤ ਆਪਣੇ ਦਫ਼ਤਰ ਵਿੱਚ ਤਲਬ ਕੀਤਾ ਹੈ।

ਕੀ ਹੈ ਪੂਰਾ ਮਾਮਲਾ?

ਮੀਡੀਆ ਰਿਪੋਰਟਾਂ ਅਤੇ ED ਦੇ ਸੂਤਰਾਂ ਅਨੁਸਾਰ, ਸਤਨਾਮ ਸਿੰਘ ਸੰਧੂ ਨੂੰ ਵੀਊਨਾਓ (Vuenow) ਗਰੁੱਪ ਦੀਆਂ ਕੰਪਨੀਆਂ ਤੋਂ ਕਥਿਤ ਤੌਰ ’ਤੇ ਫੰਡ ਪ੍ਰਾਪਤ ਹੋਣ ਦੇ ਮਾਮਲੇ ਵਿੱਚ ਸੰਮਨ ਕੀਤਾ ਗਿਆ ਹੈ। ਇਹ ਕੰਪਨੀਆਂ ਕਥਿਤ ਪੌਂਜ਼ੀ ਸਕੀਮ ਚਲਾਉਣ ਦੇ ਦੋਸ਼ਾਂ ਤਹਿਤ ਜਾਂਚ ਦੇ ਘੇਰੇ ਵਿੱਚ ਹਨ।

ਜਾਂਚ ਏਜੰਸੀ ਇਹ ਪਤਾ ਲਗਾਉਣਾ ਚਾਹੁੰਦੀ ਹੈ ਕਿ ਸੰਧੂ ਨੂੰ ਪ੍ਰਾਪਤ ਹੋਈਆਂ ਰਕਮਾਂ ਦਾ ਕੀ ਸਬੰਧ ਸੀ, ਇਨ੍ਹਾਂ ਲੈਣ-ਦੇਣ ਦਾ ਅਸਲ ਮਕਸਦ ਕੀ ਸੀ ਅਤੇ ਫੰਡ ਕਿਹੜੇ ਕਾਰਨਾਂ ਕਰਕੇ ਭੇਜੇ ਗਏ ਸਨ।

ਮਨੀ ਲਾਂਡਰਿੰਗ ਮਾਮਲੇ ’ਚ ਸਿੱਧੀ ਸ਼ਮੂਲੀਅਤ ਦਾ ਦੋਸ਼ ਨਹੀਂ

ED ਦੇ ਸੂਤਰਾਂ ਨੇ ਸਪੱਸ਼ਟ ਕੀਤਾ ਹੈ ਕਿ ਸਤਨਾਮ ਸਿੰਘ ਸੰਧੂ ਨੂੰ ਕਿਸੇ ਸਿੱਧੇ ਮਨੀ ਲਾਂਡਰਿੰਗ ਮਾਮਲੇ ਵਿੱਚ ਸ਼ਮੂਲੀਅਤ ਦੇ ਦੋਸ਼ ਹੇਠ ਸੰਮਨ ਨਹੀਂ ਕੀਤਾ ਗਿਆ। ਏਜੰਸੀ ਵੱਲੋਂ ਉਨ੍ਹਾਂ ਤੋਂ ਲੈਣ-ਦੇਣ ਦੀ ਪ੍ਰਕਿਰਤੀ ਅਤੇ ਉਦੇਸ਼ ਸਬੰਧੀ ਜਾਣਕਾਰੀ ਹਾਸਲ ਕੀਤੀ ਜਾਣੀ ਹੈ।

₹3,700 ਕਰੋੜ ਇਕੱਠੇ ਕੀਤੇ, ਸਿਰਫ਼ ₹1,800 ਕਰੋੜ ਵਾਪਸ ਕੀਤੇ
ਇਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਅਨੁਸਾਰ, ਕੰਪਨੀ ਨੇ ‘ਕਲਾਊਡ ਪਾਰਟੀਕਲ’ ਨਾਮ ਹੇਠ ਨਿਵੇਸ਼ਕਾਂ ਤੋਂ ਲਗਭਗ ₹3,700 ਕਰੋੜ ਜੁਟਾਏ। ਇਸ ਵਿੱਚੋਂ, ਲਗਭਗ ₹1,800 ਕਰੋੜ ਨਿਵੇਸ਼ਕਾਂ ਨੂੰ ਵਾਪਸ ਕਰ ਦਿੱਤੇ ਗਏ।

ਜਾਂਚ ਏਜੰਸੀ ਦਾ ਦੋਸ਼ ਹੈ ਕਿ ਨਿਵੇਸ਼ਕਾਂ ਤੋਂ ਇਕੱਠੇ ਕੀਤੇ ਬਾਕੀ ਪੈਸੇ ਦੀ ਵਰਤੋਂ ਕਥਿਤ ਤੌਰ ‘ਤੇ ਕਮਿਸ਼ਨ, ਲਗਜ਼ਰੀ ਕਾਰਾਂ, ਸੋਨਾ, ਹੀਰੇ ਅਤੇ ਜਾਇਦਾਦਾਂ ਦੀ ਖਰੀਦ ਲਈ ਕੀਤੀ ਗਿਆ।

ED ਦੀ ਜਾਂਚ ਵਿੱਚ ਕੀ ਖੁਲਾਸਾ ਹੋਇਆ?
ਈਡੀ ਦੇ ਅਨੁਸਾਰ, ਜਾਂਚ ਵਿੱਚ ਕੰਪਨੀ ਦੇ ਅਸਲ ਕਲਾਉਡ ਸਟੋਰੇਜ ਕਾਰੋਬਾਰ ਅਤੇ ਨਿਵੇਸ਼ਕਾਂ ਨੂੰ ਕੀਤੇ ਗਏ ਦਾਅਵਿਆਂ ਵਿੱਚ ਅੰਤਰ ਸਾਹਮਣੇ ਆਏ।

ਜਾਂਚ ਏਜੰਸੀ ਦਾ ਦੋਸ਼ ਹੈ ਕਿ ਕੰਪਨੀ ਕੋਲ ਨਿਵੇਸ਼ਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਲੋੜੀਂਦੀ ਅਸਲ ਵਪਾਰਕ ਗਤੀਵਿਧੀ ਨਹੀਂ ਸੀ। ਡੇਟਾ ਸੈਂਟਰ ਤੋਂ ਆਮਦਨ ਵੀ ਨਿਵੇਸ਼ਕਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਰਿਟਰਨ ਨੂੰ ਪੂਰਾ ਕਰਨ ਲਈ ਨਾਕਾਫ਼ੀ ਸੀ।

ਈਡੀ ਦੇ ਅਨੁਸਾਰ, ਨਵੇਂ ਨਿਵੇਸ਼ਕਾਂ ਤੋਂ ਇਕੱਠੇ ਕੀਤੇ ਪੈਸੇ ਦੀ ਵਰਤੋਂ ਮੌਜੂਦਾ ਨਿਵੇਸ਼ਕਾਂ ਨੂੰ ਭੁਗਤਾਨ ਕਰਨ ਲਈ ਕੀਤੀ ਜਾ ਰਹੀ ਸੀ। ਏਜੰਸੀ ਨੇ ਇਸਦੀ ਜਾਂਚ ਇੱਕ ਪੈਸੇ ਦੀ ਰੋਟੇਸ਼ਨ ਸਕੀਮ ਵਜੋਂ ਕੀਤੀ।

ਇਸ ਮਾਮਲੇ ਵਿੱਚ ਅਜੇ ਤੱਕ ਸਤਨਾਮ ਸਿੰਘ ਸੰਧੂ ਵਿਰੁੱਧ ਕਿਸੇ ਅਪਰਾਧਿਕ ਦੋਸ਼ ਦੀ ਪੁਸ਼ਟੀ ਨਹੀਂ ਹੋਈ ਹੈ। ਜਾਂਚ ਏਜੰਸੀ ਦੀ ਪੁੱਛਗਿੱਛ ਤੋਂ ਬਾਅਦ ਹੀ ਮਾਮਲੇ ਨਾਲ ਜੁੜੇ ਹੋਰ ਤੱਥ ਸਾਹਮਣੇ ਆ ਸਕਦੇ ਹਨ।

ED ਵੱਲੋਂ ਜਾਰੀ ਸੰਮਨ ਤੋਂ ਬਾਅਦ ਪੰਜਾਬ ਅਤੇ ਚੰਡੀਗੜ੍ਹ ਦੇ ਸਿਆਸੀ ਤੇ ਸਿੱਖਿਆ ਖੇਤਰ ਵਿੱਚ ਇਸ ਮਾਮਲੇ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ।

Leave a Reply

Your email address will not be published. Required fields are marked *