ਨਵੀਂ ਦਿੱਲੀ, 12 ਨਵੰਬਰ 2026:

ਦਿੱਲੀ-NCR ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਵੀਰਵਾਰ ਸਵੇਰੇ ਰਾਜਧਾਨੀ ਦਿੱਲੀ ਦਾ ਏਅਰ ਕੁਆਲਿਟੀ ਇੰਡੈਕਸ (AQI) 321 ਤੋਂ 323 ਦੇ ਵਿਚਕਾਰ ਦਰਜ ਕੀਤਾ ਗਿਆ, ਜੋ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਆਉਂਦਾ ਹੈ। ਕਈ ਇਲਾਕਿਆਂ ਵਿੱਚ ਹਾਲਾਤ ਹੋਰ ਵੀ ਚਿੰਤਾਜਨਕ ਬਣੇ ਹੋਏ ਹਨ।

IIT ਦਿੱਲੀ ’ਚ AQI 414 ਦਰਜ

ਰਿਪੋਰਟਾਂ ਮੁਤਾਬਕ, IIT ਦਿੱਲੀ ਦੇ ਇਲਾਕੇ ਵਿੱਚ AQI 414 ਦਰਜ ਕੀਤਾ ਗਿਆ, ਜੋ ‘ਗੰਭੀਰ’ ਸ਼੍ਰੇਣੀ ਵਿੱਚ ਹੈ। ਇਸ ਤੋਂ ਇਲਾਵਾ ਜਾਫਰਪੁਰ, ITO, ਚਾਂਦਨੀ ਚੌਕ, ਜੇਐੱਨਯੂ ਅਤੇ ਪੰਜਾਬੀ ਬਾਗ ਸਮੇਤ ਕਈ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖ਼ਰਾਬ’ ਪੱਧਰ ’ਤੇ ਰਹੀ।

PM2.5 ਬਣਿਆ ਮੁੱਖ ਪ੍ਰਦੂਸ਼ਕ

ਹਵਾ ਵਿੱਚ PM2.5 ਦੇ ਬਰੀਕ ਕਣ ਪ੍ਰਦੂਸ਼ਣ ਦਾ ਮੁੱਖ ਕਾਰਨ ਬਣੇ ਹੋਏ ਹਨ। ਮਾਹਿਰਾਂ ਅਨੁਸਾਰ, ਹਵਾ ਦੀ ਰਫ਼ਤਾਰ ਘੱਟ ਹੋਣ ਅਤੇ ਮੌਸਮ ਦੀਆਂ ਅਣਕੂਲ ਸਥਿਤੀਆਂ ਕਾਰਨ ਪ੍ਰਦੂਸ਼ਕ ਕਣ ਹੇਠਲੇ ਵਾਤਾਵਰਣ ਵਿੱਚ ਹੀ ਫਸੇ ਰਹਿੰਦੇ ਹਨ, ਜਿਸ ਨਾਲ ਪ੍ਰਦੂਸ਼ਣ ਦਾ ਪੱਧਰ ਵਧਦਾ ਹੈ।

ਲੋਕਾਂ ਦੀ ਸਿਹਤ ’ਤੇ ਮੰਡਰਾ ਰਿਹਾ ਖ਼ਤਰਾ

ਦਿੱਲੀ-NCR ਵਿੱਚ ਧੂੰਏਂ ਅਤੇ ਧੁੰਦ ਦੀ ਸੰਘਣੀ ਪਰਤ ਕਾਰਨ ਸਵੇਰ ਸਮੇਂ ਦਿੱਖ ਵੀ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੂੰ ਬਿਨਾਂ ਲੋੜ ਘਰੋਂ ਬਾਹਰ ਨਿਕਲਣ ਤੋਂ ਬਚਣ ਅਤੇ ਬਾਹਰ ਜਾਂਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾ ਰਹੀ ਹੈ।

Leave a Reply

Your email address will not be published. Required fields are marked *