ਵਾਸ਼ਿੰਗਟਨ, 30 ਅਕਤੂਬਰ, 2026

ਅਮਰੀਕਾ ਦੇ ਨੌਰਥ ਡਕੋਟਾ ਸੂਬੇ ਵਿੱਚ ਪਹਿਲੀ ਵਾਰ ਰਾਸ਼ਟਰਪਿਤਾ ਮਹਾਤਮਾ ਗਾਂਧੀ ਦਾ ਆਦਮਕੱਦ ਬੁੱਤ ਸਥਾਪਤ ਕੀਤਾ ਗਿਆ ਹੈ। ਸੂਬੇ ਦੀ ਰਾਜਧਾਨੀ ਬਿਸਮਾਰਕ ਦੇ ਡਾਊਨਟਾਊਨ ਸਥਿਤ ਪੀਸ ਪਾਰਕ ਵਿੱਚ 29 ਅਕਤੂਬਰ ਨੂੰ ਇਸ ਬੁੱਤ ਦਾ ਉਦਘਾਟਨ ਕੀਤਾ ਗਿਆ। ਇਸ ਸਮਾਗਮ ਵਿੱਚ ਅਮਰੀਕੀ ਅਧਿਕਾਰੀਆਂ ਅਤੇ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਅਮਰੀਕਾ ਅਤੇ ਭਾਰਤ ਦੇ ਅਧਿਕਾਰੀ ਸਮਾਗਮ ’ਚ ਹੋਏ ਸ਼ਾਮਲ

ਉਦਘਾਟਨੀ ਸਮਾਗਮ ਵਿੱਚ ਨੌਰਥ ਡਕੋਟਾ ਦੀ ਫਰਸਟ ਲੇਡੀ ਕਰਜਸਟੀ ਆਰਮਸਟ੍ਰਾਂਗ, ਖੇਤੀਬਾੜੀ ਕਮਿਸ਼ਨਰ ਡੱਗ ਗੋਹਰਿੰਗ ਅਤੇ ਸੀਐਟਲ ਸਥਿਤ ਭਾਰਤੀ ਕੌਂਸਲੇਟ ਦੇ ਕੌਂਸਲ ਜਨਰਲ ਪ੍ਰਕਾਸ਼ ਗੁਪਤਾ ਮੌਜੂਦ ਰਹੇ। ਇਸ ਮੌਕੇ ਭਾਰਤ ਅਤੇ ਅਮਰੀਕਾ ਦੇ ਰਾਸ਼ਟਰੀ ਗੀਤ ਗਾਏ ਗਏ ਅਤੇ ਸਕੂਲੀ ਵਿਦਿਆਰਥੀਆਂ ਨੇ ਗਾਂਧੀ ਜੀ ਦੇ ਮਨਪਸੰਦ ਭਜਨ ‘ਵੈਸ਼ਨਵ ਜਨ ਤੋ’ ਦੀ ਪੇਸ਼ਕਾਰੀ ਕੀਤੀ।

ਸ਼ਾਂਤੀ ਅਤੇ ਅਹਿੰਸਾ ਦਾ ਪ੍ਰਤੀਕ ਬਣੇਗਾ ਬੁੱਤ

ਅਧਿਕਾਰੀਆਂ ਨੇ ਮਹਾਤਮਾ ਗਾਂਧੀ ਦੇ ਸ਼ਾਂਤੀ ਅਤੇ ਅਹਿੰਸਾ ਦੇ ਸੰਦੇਸ਼ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਵਿਚਾਰ ਅੱਜ ਵੀ ਦੁਨੀਆ ਭਰ ਦੇ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਹਨ। ਬੁੱਤ ਦੀ ਸਥਾਪਨਾ ਵਿੱਚ ਸੀਐਟਲ ਸਥਿਤ ਭਾਰਤੀ ਕੌਂਸਲੇਟ, ਨੌਰਥ ਡਕੋਟਾ ਟਰੇਡ ਦਫ਼ਤਰ ਅਤੇ ਉੱਥੋਂ ਦੇ ਭਾਰਤੀ-ਅਮਰੀਕੀ ਭਾਈਚਾਰੇ ਨੇ ਸਹਿਯੋਗ ਦਿੱਤਾ।

ਸੀਐਟਲ ਕੌਂਸਲੇਟ ਦੇ ਅਧਿਕਾਰ ਖੇਤਰ ’ਚ ਪੰਜਵਾਂ ਬੁੱਤ

ਭਾਰਤੀ ਕੌਂਸਲੇਟ ਮੁਤਾਬਕ ਨੌਰਥ ਡਕੋਟਾ ਵਿੱਚ ਸਥਾਪਤ ਇਹ ਬੁੱਤ ਉਸ ਦੇ ਅਧਿਕਾਰ ਖੇਤਰ ਵਿੱਚ ਮਹਾਤਮਾ ਗਾਂਧੀ ਦਾ ਪੰਜਵਾਂ ਸਮਾਰਕ ਹੈ। ਇਸ ਤੋਂ ਪਹਿਲਾਂ ਬੇਲਵਿਊ, ਸੀਐਟਲ, ਨੇਬਰਾਸਕਾ ਦੀ ਰਾਜਧਾਨੀ ਲਿੰਕਨ ਅਤੇ ਮੋਂਟਾਨਾ ਦੇ ਮਿਸੂਲਾ ਸ਼ਹਿਰ ਵਿੱਚ ਵੀ ਗਾਂਧੀ ਜੀ ਦੇ ਬੁੱਤ ਸਥਾਪਤ ਕੀਤੇ ਜਾ ਚੁੱਕੇ ਹਨ।

Leave a Reply

Your email address will not be published. Required fields are marked *